ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਕਾਂਗਰਸ ਪਾਰਟੀ ਵਲੋ ਬੁਢਾਪਾ, ਵਿਧਵਾ, ਅੰਗਹੀਣ ਵਿਅਕਤੀਆਂ ਦੀਆਂ ਪੈਨਸ਼ਨਾਂ ਸਬੰਧੀ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿੱਚ ਕਾਂਗਰਸ ਪਾਰਟੀ ਬੇਨਤੀ ਕੀਤੀ ਗਈ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਜੋ ਬੁਢਾਪਾ, ਵਿਧਵਾ, ਦਿਵਿਆਂਗ ਲੋਕਾਂ ਦੇ ਪੈਨਸ਼ਨਾਂ ਦੇ ਆਫਲਾਈਨ ਫਾਰਮ ਲੈਣੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ, ਕਾਂਗਰਸ ਪਾਰਟੀ ਇਨਾਂ ਹੁਕਮਾਂ ਦਾ ਵਿਰੋਧ ਕਰਦੀ ਹੈ । ਇਸ ਸਬੰਧੀ ਅਧਿਕਾਰੀਆਂ ਨੇ ਜੋ ਪੱਤਰ ਜਾਰੀ ਕੀਤਾ ਹੈ ਉਸ ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ ਬਿਨੈਕਾਰਾਂ ਨੂੰ ਸੇਵਾਂ ਕੇਂਦਰਾਂ ਰਾਹੀ ਪੈਨਸ਼ਨਾਂ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ, ਪਰ ਪਹਿਲਾ ਬਜੁਰਗ, ਅੰਗਹੀਣ ਵਿਅਕਤੀ, ਵਿਧਵਾ ਔਰਤਾਂ, ਆਪਣੇ ਏਰੀਏ ਦੇ ਕੌਂਸਲਰ , ਵਿਧਾਇਕ ਕੋਲ ਜਾ ਕੇ ਆਪਣਾ ਫਾਰਮ ਭਰ ਕੇ ਪੈਨਸ਼ਨ ਲਗਵਾ ਲੈਂਦੇ ਸਨ ਪਰ ਸਰਕਾਰ ਵਲੋ ਹੁਕਮ ਜਾਰੀ ਕਰਨ ਤੇ ਇਹ ਸਿਸਟਮ ਬੰਦ ਹੋ ਜਾਵੇਗਾ । ਹਰ ਕਿਸੇ ਨੂੰ ਪੈਨਸ਼ਨ ਲਗਵਾਉਣ ਲਈ ਸੇਵਾ ਕੇਂਦਰ ਜਾਣਾ ਪਵੇਗਾ । ਇੰਨੇ ਸਾਲਾਂ ਤੋ ਇਨਾਂ ਵਧੀਆਂ ਸਿਸਟਮ ਚਲ ਰਿਹਾ ਕਿ ਕੋਈ ਵੀ ਬਜ਼ੁਰਗ ਵਿਅਕਤੀ ਜਾਂ ਅੰਗਹੀਣ ਵਿਅਕਤੀ ਕੌਂਸਲਰ ਜਾ ਵਿਧਾਇਕ ਦੁਆਰਾ ਆਪਣੀ ਪੈਨਸ਼ਨ ਲਗਵਾ ਲੈਂਦਾ ਸੀ, ਪਰ ਹੁਣ ਉਸ ਵਿਅਕਤੀ ਨੂੰ ਸੇਵਾ ਕੇਂਦਰ ਜਾਣਾ ਪਵੇਗਾ, ਆਖਿਰ ਇਸ ਤਰਾਂ ਦੇ ਫ਼ਰਮਾਨ ਜਾਰੀ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਬਜ਼ਰੁਗਾ, ਵਿਧਵਾ ਔਰਤਾਂ, ਅੰਗਹੀਣ ਵਿਅਕਤੀਆਂ ਨੂੰ ਤੰਗ ਪ੍ਰੇਸ਼ਾਨ ਕਿਉ ਕਰ ਰਹੀ, ਆਖਿਰ ਕਰ ਬਿਨੈਕਾਰ ਆਪਣੇ ਇਸ ਕੰਮ ਲਈ ਸੇਵਾ ਕੇਂਦਰਾਂ ਵਿੱਚ ਧੱਕੇ ਕਿਉ ਖਾਣ । ਪੰਜਾਬ ਸਰਕਾਰ ਨੂੰ ਆਪਣਾ ਇਹ ਲੋਕ ਵਿਰੋਧੀ ਫ਼ਰਮਾਨ ਵਾਪਸ ਲੈਣਾ ਪਵੇਗਾ , ਸਰਕਾਰ ਨੂੰ ਲੋਕ ਭਲਾਈ ਲਈ ਚਾਹੀਦਾ ਹੈ ਕਿ ਦੋਨੋ ਤਰਾ ਨਾਲ ਫਾਰਮ ਲਏ ਜਾਣ, ਆਫਲਾਈਨ ਵੀ ਅਤੇ ਆਨਲਾਈਨ ਵੀ । ਬਿਨੈਕਾਰ ਦਾ ਜਿਸ ਤਰਾਂ ਨਾਲ ਮਨ ਕਰੇ ਉਹ ਆਪਣੀ ਪੈਨਸ਼ਨ ਲਗਵਾ ਲਵੇ । ਪੰਜਾਬ ਸਰਕਾਰ ਨੇ 4 ਸਾਲਾਂ ਦੇ ਰਾਜ ਵਿਚ ਲੋਕਾਂ ਨੂੰ ਕੋਈ ਹੋਰ ਸਹੂਲਤ ਦਾ ਦਿੱਤੀ ਨਹੀ । ਇਕ ਪੈਨਸ਼ਨਾਂ ਲੱਗ ਰਹੀਆਂ ਉਹ ਵੀ ਇਹੋ ਜਿਹੇ ਫ਼ਰਮਾਨ ਜਾਰੀ ਕਰਕੇ ਇਹ ਕੰਮ ਵੀ ਬੰਦ ਕਰਵਾਇਆ ਜਾ ਰਿਹਾ । ਨਾ ਤਾਂ ਸਰਕਾਰ ਪਿਛਲੇ 4 ਸਾਲਾਂ ਵਿੱਚ ਇਕ ਵੀ ਨੀਲਾ ਕਾਰਡ ਬਣਾਇਆ ਤੇ ਨਾ ਹੀ ਹਾਲੇ ਤੱਕ ਬੀਬੀਆਂ ਦਾ 1000 ਰੁਪਏ ਮਹੀਨਾ ਦਿੱਤਾ । ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਦੀ ਲੋਕਾਂ ਦੀ ਪੈਨਸ਼ਨਾਂ ਵੀ ਨਹੀ ਦਿੱਤੀਆਂ । ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਕਾਂਗਰਸ ਪਾਰਟੀ ਇਸ ਫੈਸਲੇ ਦੇ ਵਿਰੋਧ ਵਿਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ ਜਲੰਧਰ ਨਾਰਥ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਬਲਰਾਜ ਠਾਕੁਰ, ਹਰਪਾਲ ਮਿੰਟੂ, ਪਰਮਜੋਤ ਸਿੰਘ ਸ਼ੈਰੀ ਚੱਢਾ, ਜਤਿੰਦਰ ਜੋਨੀ, ਨੀਰਜ ਜੱਸਲ, ਦਿਨੇਸ਼ ਹੀਰ, ਪਰਮਜੀਤ ਪੰਮਾ, ਹਰਪ੍ਰੀਤ ਵਾਲੀਆ, ਨਵਦੀਪ ਜਰੇਵਾਲ, ਦਵਿੰਦਰ ਸ਼ਰਮਾ ਬੌਬੀ, ਮਹਿੰਦਰ ਸਿੰਘ ਗੁੱਲੂ, ਰਸ਼ਪਾਲ ਜੱਖੂ, ਹਰਮੀਤ ਸਿੰਘ, ਜਗਦੀਪ ਸਿੰਘ ਸੋਨੂੰ ਸੰਧਰ ਬ੍ਰਹਮਦੇਵ ਸਹੋਤਾ, ਸਤਪਾਲ ਮਿੱਕਾ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਐਡਵੋਕੇਟ ਵਿਕਰਮ ਦੱਤਾ, ਸੁਧੀਰ ਘੁੱਗੀ, ਕਰਨ ਸੁਮਨ, ਰਵਿੰਦਰ ਰਵੀ ਮੌਜੂਦ ਸਨ
MUNISH TOKHI